ਪਟਿਆਲਾ
ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਦੇ ਪਿਤਾ ਹੀਰਾ ਲਾਲ ਜੀ ਗੁਪਤਾ, ਜਿਨ੍ਹਾਂ ਦਾ ਕੁਝ ਦਿਨ ਪਹਿਲਾਂ 83 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ, ਦੇ ਅਕਾਲ ਚਲਾਣੇ ’ਤੇ ਸ਼ੋਕ ਪ੍ਰਗਟ ਕਰਨ ਲਈ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਪਵਨ ਗੁਪਤਾ ਦੇ ਨਿਵਾਸ ਸਥਾਨ ’ਤੇ ਪੁੱਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਅਵਸਰ ਤੇ ਗੁਪਤਾ ਪਰਿਵਾਰ ਵਿੱਚੋਂ ਉਹਨਾਂ ਦੇ ਦੋਨੋਂ ਭਰਾ ਸ੍ਰੀ ਰਾਜੇਸ਼ ਗੁਪਤਾ ਅਤੇ ਸ੍ਰੀ ਵਰਿੰਦਰ ਗੁਪਤਾ ਵੀ ਹਾਜਰ ਸਨ
ਸ਼੍ਰੀ ਮਤੀ ਪ੍ਰਨੀਤ ਕੌਰ ਤੋਂ ਇਲਾਵਾ ਰਾਜਨੀਤੀ ਤੋਂ ਉੱਪਰ ਉੱਠ ਕੇ ਵੱਖ-ਵੱਖ ਨੇਤਾ ਪਵਨ ਗੁਪਤਾ ਦੀ ਰਿਹਾਇਸ਼ ‘ਤੇ ਹਰ ਰੋਜ਼ ਪੰਜਾਬ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ‘ਚ ਉਨ੍ਹਾਂ ਦੇ ਇਸ ਦੁੱਖ ਵਿਚ ਸਾਮਲ ਹੋਣ ਲਈ ਪਹੁੰਚ ਰਹੇ ਹਨ।
ਹਾਲ ਹੀ ਵਿੱਚ ਸੰਘ ਨਾਲ ਸਬੰਧਤ ਪ੍ਰਚਾਰਕ ਡਾ: ਭਾਈ ਪਰਮਜੀਤ ਸਿੰਘ ਜੀ, ਸਰਦਾਰ ਸੁਰਜੀਤ ਸਿੰਘ ਅਬਲੋਵਾਲ ਸੀਨੀਅਰ ਨੇਤਾ ਆਮ ਆਦਮੀ ਪਾਰਟੀ,ਮਹਾਮੰਡਲੇਸ਼ਵਰ ਸਵਾਮੀ ਕ੍ਰਿਸ਼ਨਾਨੰਦ ਜੀ, ਸ਼੍ਰੀ ਹਿੰਦੂ ਤਖਤ, ਸ਼੍ਰੀ ਸਤੀਸ਼ ਕੁਮਾਰ, ਰਾਸ਼ਟਰੀ ਸੰਗਠਨ ਮੰਤਰੀ ਸ਼੍ਰੀ ਹਿੰਦੂ ਤਖਤ, ਐਡਵੋਕੇਟ ਵਿਜੇ ਭਾਰਦਵਾਜ ਸਮੇਤ ਵੱਖ-ਵੱਖ ਹਿੰਦੂ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਨੁਮਾਇੰਦੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ। ਭਾਰਦਵਾਜ ਰਾਸ਼ਟਰੀ ਮੀਤ ਪ੍ਰਧਾਨ ਸ਼੍ਰੀ ਹਿੰਦੂ ਤਖਤ, ਅਤੇ ਸ਼੍ਰੀ ਅਮਨ ਰਾਣਾ ਸ਼੍ਰੀ ਹਿੰਦੂ ਤਖਤ ਪੰਜਾਬ, ਸਚਿਨ ਆਜ਼ਾਦ ਰਾਸ਼ਟਰੀ ਪ੍ਰਧਾਨ ਹਿੰਦੂ ਸ਼ਿਵ ਸੈਨਾ, ਸ਼੍ਰੀ ਹਿੰਦੂ ਤਖਤ ਤੋਂ ਸ਼੍ਰੀ ਸ਼ੰਕਰਾਨੰਦ ਗਿਰੀ ਜੀ ਮਹਾਰਾਜ, ਸ਼੍ਰੀ ਰਾਜੇਸ਼ ਕੇਹਰ ਰਾਸ਼ਟਰੀ ਪ੍ਰਧਾਨ ਹਿੰਦੂ ਸੁਰੱਖਿਆ ਸੰਮਤੀ, ਸ਼੍ਰੀ ਅਜੈ ਚੌਹਾਨ ਚੰਡੀਗੜ੍ਹ ਪ੍ਰਦੇਸ਼ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਸ਼੍ਰੀ ਜਗੀਰ ਮੋਰ ਸੂਬਾ ਪ੍ਰਧਾਨ ਹਰਿਆਣਾ, ਸ਼੍ਰੀ ਵਿਜੇ ਸਾਪਲਾ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸ਼੍ਰੀ ਦਲਜੀਤ ਚੀਮਾ ਮੁੱਖ ਬੁਲਾਰੇ ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਸੂਰੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਟਕਸਾਲੀ, ਸ਼੍ਰੀ ਮਨੋਜ ਨੰਨ੍ਹਾ ਰਾਸ਼ਟਰੀ ਪ੍ਰਧਾਨ ਹਿੰਦੂ ਕ੍ਰਾਂਤੀ ਦਲ, ਸ਼੍ਰੀ ਪ੍ਰੇਮ ਸਿੰਘ ਚੰਦੂ ਮਾਜਰਾ ਸਾਬਕਾ ਮੰਤਰੀ ਪੰਜਾਬ ਸਰਕਾਰ ਨੇ ਵੀ ਫੋਨ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ। ਸ਼੍ਰੀ ਨਰੇਸ਼ ਗੁਪਤਾ ਨੇ ਪਟਿਆਲਾ ਫੋਕਲ ਪੁਆਇੰਟ ਇੰਡਸਟਰੀ ਐਸੋਸੀਏਸ਼ਨ ਦੀ ਤਰਫੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਸ਼੍ਰੀ ਹੇਮਰਾਜ ਗੋਇਲ ਰਾਸ਼ਟਰੀ ਸਲਾਹਕਾਰ ਸ਼ਿਵ ਸੈਨਾ ਹਿੰਦੁਸਤਾਨ
ਸ਼੍ਰੀਮਤੀ ਸਵਰਾਜ ਘੁੰਮਣ ਭਾਟੀਆ ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਸ਼੍ਰੀਮਤੀ ਕਾਂਤਾ ਬਾਂਸਲ ਉਪ ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਸ਼੍ਰੀ ਹਰਪਾਲ ਜੁਨੇਜਾ ਸੀਨੀਅਰ ਆਗੂ ਆਮ ਆਦਮੀ ਪਾਰਟੀ, ਸ਼੍ਰੀ ਰਾਮ ਬੱਚਨ ਮੀਤ ਪ੍ਰਧਾਨ ਪੰਜਾਬ ਅਤੇ ਸ਼੍ਰੀਮਤੀ ਮਨਦੀਪ ਸ਼ਰਮਾ ਪੰਜਾਬ ਪ੍ਰਧਾਨ ਮਹਿਲਾ ਸੈਨਾ। (ਮੋਗਾ ਤੋਂ) ਐਡਵੋਕੇਟ ਪੰਕਜ ਗੌੜ ਪੰਜਾਬ ਪ੍ਰਧਾਨ ਹਿੰਦੁਸਤਾਨ ਐਡਵੋਕੇਟ ਸੈਨਾ, ਐਡਵੋਕੇਟ ਕਮਲ ਨਾਗਪਾਲ ਐਡਵੋਕੇਟ ਸ਼੍ਰੀ ਆਰ ਨਾਗਪਾਲ, ਸ਼੍ਰੀ ਸਾਹਿਲ ਗੋਇਲ ਹਿੰਦੂ ਆਗੂ, ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਮੁੱਖ ਸੇਵਾਦਾਰ ਸ਼੍ਰੀਮਤੀ ਨੀਲਮ ਸ਼ਰਮਾ ਅਤੇ ਸ਼੍ਰੀ ਚੰਦ ਸ਼ਰਮਾ, ਸ਼੍ਰੀ ਮਤੀ ਸੁਨੀਤਾ ਸ਼ਰਮਾ ਸਮੇਤ ਹੋਰ ਸੇਵਾਦਾਰ ਸ਼੍ਰੀ ਜਗਦੀਸ਼ ਰਾਏਕਾ, ਅਮਰਜੀਤ ਬੰਟੀ ਪ੍ਰਧਾਨ ਯੁਵਾ ਸੈਨਾ, ਸ਼ਮਾ ਕਾਂਤ ਪਾਂਡੇ ਸੀਨੀਅਰ ਮੀਤ ਪ੍ਰਧਾਨ ਪੰਜਾਬ, ਸ਼੍ਰੀ ਹਿਤੇਸ਼ ਰਿੰਕੂ ਪੰਜਾਬ ਪ੍ਰਧਾਨ ਆਈ.ਟੀ. ਸੈਨਾ, ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਸ਼੍ਰੀ ਸ਼ਿਵਰਾਜ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ, ਭਾਜਪਾ ਨੇਤਾ ਸ੍ਰੀ ਹਰਪਾਲਪੁਰਾ, ਪ੍ਰਸਿੱਧ ਸਮਾਜ ਸੇਵੀ ਸ਼੍ਰੀ ਵਿਮਲ ਸ਼ਰਮਾ ਤੋਂ ਇਲਾਵਾ ਹੋਰ ਬਹੁਤ ਸਾਰੇ ਨੁਮਾਇੰਦਿਆਂ ਅਤੇ ਸਮਾਜਿਕ, ਧਾਰਮਿਕ ਸੰਸਥਾਵਾਂ ਅਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਨੇ ਮਿਲ ਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰ ਨੂੰ ਹੌਸਲਾ ਦਿੱਤਾ।