ਅੱਜ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਆਪਣੇ ਪਰਿਵਾਰ ਸਮੇਤ ਅਲੀਪੁਰ ਰਈਆ ਦੇ ਸਰਕਾਰੀ ਸਕੂਲ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਪਿਤਾ ਸ਼੍ਰੀ ਹੀਰਾਲਾਲ, ਮਾਤਾ ਸ਼੍ਰੀਮਤੀ ਸ਼ਿਵ ਰਤੀ ਜੀ, ਸ਼੍ਰੀ ਪਵਨ ਗੁਪਤਾ ਦੀ ਧਰਮ ਪਤਨੀ ਸ਼੍ਰੀਮਤੀ ਸੁਮਨ ਗੁਪਤਾ, ਦੋਵੇਂ ਬੇਟੀਆਂ ਕੁਮਾਰੀ ਸ਼ੋਭਾ ਗੁਪਤਾ ਅਤੇ ਕੁਮਾਰੀ ਕਿਰਨ ਗੁਪਤਾ ਨੇ ਵੀ ਆਪਣੀ ਵੋਟ ਪਾਈ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੇ ਵੋਟਰ ਆਪਣਾ ਕੀਮਤੀ ਸਮਾਂ ਕੱਢ ਕੇ ਵੋਟ ਪਾਉਣ ਲਈ ਜ਼ਰੂਰ ਜਾਣ ਤਾਂ ਜੋ ਇੱਕ ਚੰਗੀ ਸਰਕਾਰ ਦੇਸ਼ ਦੀ ਅਗਵਾਈ ਕਰ ਸਕੇ | ਅਜਿਹਾ ਉਮੀਦਵਾਰ ਹੀ ਚੁਣਿਆ ਜਾ ਸਕਦਾ ਹੈ ਜੋ ਆਮ ਲੋਕਾਂ ਦੇ ਦੁੱਖ-ਦਰਦ ਨੂੰ ਸਮਝਦਾ ਹੋਵੇ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਹਰ ਵੇਲੇ ਸ਼ਾਮਲ ਹੋਵੇ। ਅੰਤ ਵਿੱਚ ਉਨ੍ਹਾਂ ਕਿਹਾ ਕਿ ਵੋਟ ਪਾਉਣਾ ਸਾਡਾ ਕੌਮੀ ਫਰਜ਼ ਵੀ ਹੈ।
