ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਵੀ ਲਗਾਤਾਰ ਅਜੇ ਵੀ ਚੋਣ ਪ੍ਰਚਾਰ ਘਰ ਘਰ ਜਾ ਕੇ ਕਰਨਾ ਜਾਰੀ ਹੈ। ਉਮੀਦਵਾਰ ਆਖਰੀ ਸਮੇਂ ਵਿੱਚ ਵੀ ਆਪਣਾ ਚੋਣ ਪ੍ਰਚਾਰ ਨਹੀਂ ਛੱਡਣਾ ਚਾਹੁੰਦਾ ਤਾਂ ਕਿ ਉਸਨੂੰ ਵੱਧ ਤੋਂ ਵੱਧ ਵੋਟਾਂ ਮਿਲ ਸਕਣ। ਪਟਿਆਲਾ ਤੋਂ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਜੀ ਆਪਣੇ ਉਮੀਦਵਾਰ ਲਈ ਪਹਿਲਾਂ ਤੋਂ ਹੀ ਬਹੁਤ ਸਖਤ ਗਰਮੀ ਦੇ ਦੌਰਾਨ ਵੀ ਪਟਿਆਲਾ ਸ਼ਹਿਰ ਅਤੇ ਉਸਦੇ ਆਸੇ ਪਾਸੇ ਦਿਹਾਤੀ ਖੇਤਰਾਂ ਵਿੱਚ ਜਮ ਕੇ ਪ੍ਰਚਾਰ ਕਰ ਰਹੇ ਸਨ। ਹੁਣ ਉਹ ਘਰ ਘਰ ਜਾ ਕੇ ਦੁਕਾਨ ਦੁਕਾਨ ਜਾ ਕੇ ਪ੍ਰਚਾਰ ਕਰ ਰਹੇ ਹਨ। ਪਵਨ ਗੁਪਤਾ ਪਟਿਆਲਾ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਜਾ ਕੇ ਆਪਣੇ ਘਰਾਂ ਦੇ ਵਿੱਚ ਜਾ ਕੇ ਪਾਰਟੀ ਦੇ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਦਾ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਕਿ ਵੱਧ ਤੋਂ ਵੱਧ ਆਪਣੇ ਉਮੀਦਵਾਰ ਨੂੰ ਵੋਟਾਂ ਦਵਾਈਆਂ ਜਾ ਸਕਣ। ਇਸ ਮੌਕੇ ਪਵਨ ਗੁਪਤਾ ਨੇ ਕਿਹਾ ਕਿ ਉਹ ਆਪਣੇ ਉਮੀਦਵਾਰ ਨੂੰ ਵੱਧ ਤੋਂ ਵੱਧ ਵੋਟਾਂ ਤੋਂ ਚੋਣ ਮੈਦਾਨ ਵਿੱਚ ਜਿਤਾਉਣਾ ਚਾਹੁੰਦੇ ਹਨ। ਕਿਉਂਕਿ ਦੂਜੀਆਂ ਪਾਰਟੀਆਂ ਸਿਰਫ ਧਰਮ ਅਤੇ ਰਾਜਨੀਤੀ ਦੇ ਆਧਾਰ ਰਾਜਨੀਤਿਕ ਕਰਦੀਆਂ ਹਨ ਇਸ ਤੋਂ ਇਲਾਵਾ ਉਹਨਾਂ ਨੂੰ ਲੋਕਾਂ ਦੇ ਮੁੱਦਿਆਂ ਤੱਕ ਕੁਝ ਵੀ ਲੈਣਾ ਦੇਣਾ ਨਹੀਂ ਹੁੰਦਾ। ਇਸ ਵਾਰ ਬਹੁਤ ਸਾਰੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਕੋਈ ਚੋਣ ਮੁੱਦਾ ਨਹੀਂ ਹੈ ਉਹਨਾਂ ਦੇ ਦਲ ਬਦਲਣ ਦੇ ਕਾਰਣ ਆਮ ਜਨਤਾ ਉਨਾਂ ਤੋਂ ਸਖਤ ਨਰਾਜ਼ ਹੈ। ਇਸ ਕਾਰਨ ਅਜਿਹੇ ਉਮੀਦਵਾਰਾਂ ਨੂੰ ਜਨਤਾ ਕਿਸੇ ਵੀ ਹਾਲਤ ਵਿੱਚ ਜਿਤਾਉਣਾ ਨਹੀਂ ਚਾਹੁੰਦੀ ਹੈ ਪਰੰਤੂ ਉਹ ਆਪਣੇ ਧਨ ਵੱਲ ਦਾ ਦੁਰਉਪਯੋਗ ਕਰਕੇ ਸੱਤਾ ਤੇ ਕਾਬਜ ਹੋਣਾ ਚਾਹੁੰਦੇ ਹਨ ਜੋ ਆਮ ਜਨਤਾ ਕਿਸੇ ਵੀ ਹਾਲਤ ਵਿੱਚ ਪੂਰਾ ਨਹੀਂ ਹੋਣ ਦੇਵੇਗੀ। ਨਰਿੰਦਰ ਮੋਦੀ ਨੇ 10 ਸਾਲਾਂ ਵਿੱਚ ਕਦੇ ਵੀ ਹਿੰਦੂ ਧਰਮ ਦੇ ਲੋਕਾਂ ਲਈ ਕੁਝ ਨਹੀਂ ਕੀਤਾ ਉਹਨਾਂ ਕਿਹਾ ਕਿ ਹਮੇਸ਼ਾ ਉਹ ਧਰਮ ਵਿੱਚ ਪਾੜ ਪਾ ਕੇ ਆਪਣਾ ਲਾਹਾ ਲੈਣ ਦੀ ਕੋਸ਼ਿਸ਼ ਕਰਦੇ ਹਨ ਜੇਕਰ ਉਨਾਂ ਨੇ ਪੰਜਾਬ ਦੇ 35 ਹਜਾਰ ਅੱਤਵਾਦ ਪੀੜਿਤ ਹਿੰਦੂਆਂ ਲਈ ਕੁਝ ਕੀਤਾ ਹੁੰਦਾ ਉਹਨਾਂ ਦੇ ਜਖਮਾਂ ਦੇ ਉੱਤੇ ਮਲਮ ਲਗਾਉਣ ਲਈ 781 ਕਰੋੜ ਰੁਪਏ ਆਪਣੇ 10 ਸਾਲ ਦੇ ਸਾਸਨ ਦੌਰਾਨ ਰਿਲੀਜ਼ ਕੀਤੇ ਹੁੰਦੇ ਤਾਂ ਪੰਜਾਬ ਦਾ 45% ਹਿੰਦੂ ਅਤੇ ਹੋਰ ਪੰਜਾਬੀ ਉਹਨਾਂ ਦੇ ਹੱਕ ਦੇ ਵਿੱਚ ਨਿਤਰਦਾ। ਪਰ ਭਾਰਤੀ ਜਨਤਾ ਪਾਰਟੀ ਨੇ ਅਜਿਹਾ ਨਹੀਂ ਕੀਤਾ ਜਿਸ ਕਾਰਨ ਪੰਜਾਬ ਦੇ ਵਿੱਚ ਉਹਨਾਂ ਦੀ ਹਾਰ ਨਿਸ਼ਚਿਤ ਹੈ। ਇਸ ਮੌਕੇ ਕ੍ਰਿਸ਼ਨ ਕੁਮਾਰ ਗਾਬਾ ਨੇ ਕਿਹਾ ਕਿ ਉਹ ਜਿੱਤਣ ਭਾਵੇਂ ਹਾਰਨ ਉਹ ਹਮੇਸ਼ਾ ਲੋਕਾਂ ਦੇ ਕੰਮ ਆਉਂਦੇ ਰਹੇ ਹਨ । ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਪਟਿਆਲਾ ਨਾਲ ਸਬੰਧਤ ਸੀਨੀਅਰ ਆਗੂ , ਰਵਿੰਦਰ ਸਿੰਗਲਾ ਚੇਅਰਮੈਨ ਪੰਜਾਬ, ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਹਿਤੇਸ਼ ਰਿੰਕੂ ਪੰਜਾਬ ਪ੍ਰਧਾਨ ਆਈ ਟੀ ਸੈਨਾ ਪੰਜਾਬ, ਐਡਵੋਕੇਟ ਪੰਕਜ ਗੌੜ ਪੰਜਾਬ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਐਡਵੋਕੇਟ ਲੀਗਲ ਸੈਨਾ, ਨੰਦ ਲਾਲ ਜਿਲਾ ਵਾਇਸ ਪ੍ਰਧਾਨ ਪਟਿਆਲਾ,ਸ੍ਰੀ ਭੋਲਾ ਸ਼ਰਮਾ, ਗੁਰਪ੍ਰੀਤ ਬੱਗੀ, ਰਿੰਕੂ ਸ਼ਰਮਾ, ਹਰਪ੍ਰੀਤ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਤਰੁਣ ਸਿੰਘ ਕੋਹਲੀ ਜਿਲ੍ਹਾ ਮੀਡੀਆ ਇੰਚਾਰਜ ਪਟਿਆਲਾ, , ਰਾਕੇਸ਼ ਕੁਮਾਰ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਬੰਸ਼ੀ ਲਾਲ ਸ਼ਮਸ਼ੇਰ ਸਿੰਘ, ਮੰਜੂ ਵਸ਼ਿਸ਼ਟ, ਪਰਮਜੀਤ ਸ਼ਰਮਾ, ਸੀਮਾ ਗਰਗ, ਅਨੀਤਾ ਗਰਗ, ਸੁਰੇਸ਼ ਜਿੰਦਲ ਅਤੇ ਹੋਰ ਸੀਨੀਅਰ ਵਰਕਰ ਆਗੂ ਹਾਜ਼ਰ ਸਨ।
