Breaking News

ਚੋਣਾਂ ਦਾ ਮੁੱਦਾ ਕੰਮ, ਵਿਕਾਸ, ਰੋਜਗਾਰ, ਵਪਾਰ ‘ਚ ਵਾਧਾ ਹੋਵੇ ਨਾ ਕਿ ਪਾੜ ਪਾਊ ਰਾਜਨੀਤੀ : ਪਵਨ ਗੁਪਤਾ

ਪਾਤੜਾਂ ਅੱਜ ਪ੍ਰਚਾਰ ਆਪਣੇ ਆਖਰੀ ਦੋਰ ਵਿੱਚ ਆ ਗਿਆ ਹੈ, ਹਰ ਪਾਰਟੀ ਆਪਣਾ ਚੋਣ ਪ੍ਰਚਾਰ ਤਿੱਖਾ ਕਰ ਰਹੀ ਹੈ। ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਸਮਾਣਾ, ਪਾਤੜਾ, ਘੱਗਾ ਇਲਾਕੇ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਆਪਣੇ ਉਮੀਦਵਾਰ ਕ੍ਰਿਸ਼ਨ ਗਾਬਾ ਦਾ ਪ੍ਰਚਾਰ ਕਰਦਿਆਂ ਵਿਰੋਧੀ ਪਾਰਟੀ ‘ਤੇ ਤਿੱਖਾ ਹਮਲਾ ਕੀਤਾ ਕਿ ਚੋਣਾਂ ਦਾ ਮੁੱਦਾ ਹਮੇਸ਼ਾ ਉਸਦੇ ਕੀਤੇ ਕੰਮਾਂ, ਵਿਕਾਸ, ਰੋਜਗਾਰ ਅਤੇ ਉਸਦੀ ਪਾਰਟੀ ਵਲੋਂ ਕੀਤੇ ਇਲਾਕੇ ਵਿੱਚ ਵਪਾਰ ‘ਚ ਵਾਧਾ ‘ਤੇ ਹੋਵੇ ਨਾ ਕਿ ਅੰਗਰੇਜਾਂ ਦੀ ਪਾੜ ਪਾਓ ਅਤੇ ਰਾਜ ਕਰੋ ਦੀ ਦੀ ਨੀਤੀ *ਪਾੜ ਪਾਊ ਰਾਜਨੀਤੀ* ‘ਤੇ ਅਧਾਰਿਤ ਹੋਵੇ।
ਉਹਨਾਂ ਕਿਹਾ ਕਿ ਭਾਜਪਾ, ਅਕਾਲੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਲੋਕਾਂ ਦੇ ਭਲੇ ਦੀ ਬਜਾਏ ਆਪਣੇ ਪਾਰਟੀ ਦੇ ਵਰਕਰਾਂ ਨੂੰ ਫਾਇਦਾ ਦਿੰਦੇ ਹਨ ਅਤੇ ਵਿਰੋਧੀਆਂ ਪਾਰਟੀ ਦੇ ਲੀਡਰਾਂ ਵਿਰੁੱਧ ਕਾਰਵਾਈਆਂ ਕਰਵਾਉਂਦੇ ਹਨ। ਅਜਿਹੀ ਗੰਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਗੋਂ ਸਰਬਤ ਦੇ ਭਲੇ ਲਈ, ਸਮਾਜ ਦੇ ਉਤਥਾਨ ਲਈ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਸੀਨੀਅਰ ਆਰ ਐਸ ਐਸ ਅਤੇ ਭਾਜਪਾ ਆਗੂ ਪਰਮਜੀਤ ਸਿੰਘ ਨੇ ਕਿਹਾ ਕਿ ਰਾਜਨੀਤੀ ਵਿੱਚ ਗੰਦਗੀ ਆ ਗਈ ਹੈ ਇਕ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਵਿੱਚ ਇੱਕ ਦੂਜੇ ਦੇ ਵਿਰੁੱਧ ਚੋਣਾਂ ਲੜ ਰਹੇ ਹਨ ਦੂਜੇ ਪਾਸੇ ਚੰਡੀਗੜ ਦਿੱਲੀ ਅਤੇ ਹੋਰ ਰਾਜਾਂ ਵਿੱਚ ਇੱਕ ਦੂਜੇ ਨਾਲ ਗਲੇ ਮਿਲਦੇ ਹਨ। ਕਿਧਰੇ ਰਾਜਨੀਤੀ ਲੀਡਰ ਆਪਣੇ ਨਿਜੀ ਲਾਲਚ ਲਈ ਆਪਣੀ ਪਾਰਟੀ ਹੀ ਬਦਲ ਲੈਂਦੇ ਹਨ।
ਇਸ ਮੌਕੇ ਜਨਤਾ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਹਲਕਾ ਪਟਿਆਲਾ ਤੋਂ ਪਾਰਟੀ ਉਮੀਦਵਾਰ ਕ੍ਰਿਸ਼ਨ ਕੁਮਾਰ ਗਾਬਾ ਨੇ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਦੇ ਹਮੇਸ਼ਾ ਸਮਾਜ ਦੇ ਫਾਇਦੇ ਲਈ ਧਰਮ, ਜਾਤ-ਪਾਤ ਤੋਂ ਉਪਰ ਉੱਠ ਕੇ ਕੰਮ ਕੀਤੇ ਹਨ। ਅੱਜ ਜਿਹੜੇ ਵੱਡੀਆਂ ਵੱਡੀਆਂ ਪਾਰਟੀਆਂ ਤੋਂ ਟਿਕਟਾਂ ਲੈ ਕੇ ਚੋਣ ਲੜਦੇ ਹਨ ਅਤੇ ਜਿੱਤਣ ਤੋਂ ਬਾਅਦ ਗਾਇਬ ਹੋ ਜਾਂਦੇ ਹਨ ਅਤੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਮਹਿਲਾਂ ਦੀ ਸਿਕਰਿਟੀ ਬਾਹਰੋਂ ਹੀ ਮੋੜ ਦਿੰਦੀ ਹੈ। ਦੂਜੇ ਪਾਸੇ ਉਹਨਾਂ ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਤਾਂ ਇਸ ਵਿੱਚ ਵੀ ਖਾਸ ਲੋਕਾਂ ਨੂੰ ਹੀ ਐਂਟਰੀ ਮਿਲਦੀ ਹੈ।
ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਪਟਿਆਲਾ ਨਾਲ ਸਬੰਧਤ  ਸੀਨੀਅਰ ਆਗੂ , ਰਵਿੰਦਰ ਸਿੰਗਲਾ ਚੇਅਰਮੈਨ ਪੰਜਾਬ, ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਹਿਤੇਸ਼ ਰਿੰਕੂ ਪੰਜਾਬ ਪ੍ਰਧਾਨ ਆਈ ਟੀ  ਸੈਨਾ ਪੰਜਾਬ, ਐਡਵੋਕੇਟ ਪੰਕਜ ਗੌੜ ਪੰਜਾਬ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਐਡਵੋਕੇਟ ਲੀਗਲ ਸੈਨਾ, ਨੰਦ ਲਾਲ ਜਿਲਾ ਵਾਇਸ ਪ੍ਰਧਾਨ ਪਟਿਆਲਾ,ਸ੍ਰੀ ਭੋਲਾ ਸ਼ਰਮਾ, ਗੁਰਪ੍ਰੀਤ ਬੱਗੀ, ਰਿੰਕੂ ਸ਼ਰਮਾ, ਹਰਪ੍ਰੀਤ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਤਰੁਣ ਸਿੰਘ ਕੋਹਲੀ ਜਿਲ੍ਹਾ ਮੀਡੀਆ ਇੰਚਾਰਜ ਪਟਿਆਲਾ, , ਰਾਕੇਸ਼ ਕੁਮਾਰ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਬੰਸ਼ੀ ਲਾਲ ਸ਼ਮਸ਼ੇਰ ਸਿੰਘ, ਮੰਜੂ ਵਸ਼ਿਸ਼ਟ, ਪਰਮਜੀਤ ਸ਼ਰਮਾ, ਸੀਮਾ ਗਰਗ, ਅਨੀਤਾ ਗਰਗ, ਸੁਰੇਸ਼ ਜਿੰਦਲ ਅਤੇ ਹੋਰ ਸੀਨੀਅਰ ਵਰਕਰ ਆਗੂ ਹਾਜ਼ਰ ਸਨ।

About admin

Check Also

छठ मैया की पूजा के अवसर पर श्री पवन गुप्ता राष्ट्रीय अध्यक्ष शिव सेना हिंदुस्तान की पूजा अर्चना में शामिल हुए।

आज छट के महापर्व पर डीसीडब्ल्यू पटियाला के घाट पर शिवसेना हिंदुस्तान के राष्ट्रीय अध्यक्ष …

Leave a Reply

Your email address will not be published. Required fields are marked *