ਕੁਝ ਦਿਨ ਪਹਿਲਾਂ ਸ਼ਿਵ ਸੈਨਾ ਹਿੰਦੁਸਤਾਨ ਮੋਹਾਲੀ ਦੇ ਦੋ ਸਾਬਕਾ ਆਗੂ ਸ਼੍ਰੀ ਦੀਪਕ ਜੈਨ ਅਤੇ ਸ਼੍ਰੀਮਤੀ ਕਿਰਨ ਜੈਨ ਨੇ ਪਟਿਆਲਾ ਆ ਕੇ ਜਿਲਾ ਮੋਹਾਲੀ-ਰੋਪੜ ਦੇ ਇੰਚਾਰਜ ਸ਼੍ਰੀ ਅਖਿਲੇਸ਼ ਜੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਆਪਣਾ ਪੱਖ ਵਿਸਥਾਰ ਨਾਲ ਪੇਸ਼ ਕੀਤਾ। ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਉਹਨਾਂ ਵੱਲੋਂ ਪੇਸ਼ ਕੀਤੇ ਗਏ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਦਿਆਂ ਫੈਸਲਾ ਕੀਤਾ ਹੈ ਕਿ ਉਹਨਾਂ ਨੂੰ ਉਹਨਾਂ ਅਹੁਦਿਆਂ ‘ਤੇ ਤੁਰੰਤ ਪ੍ਰਭਾਵ ਨਾਲ ਬਹਾਲ ਕੀਤਾ ਜਾਵੇਗਾ ਜਿੱਥੋਂ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਸੀ।
ਸ੍ਰੀਮਤੀ ਕਿਰਨ ਜੈਨ ਨੂੰ ਜ਼ਿਲ੍ਹਾ ਪ੍ਰਧਾਨ ਹਿੰਦੁਸਤਾਨ ਮਹਿਲਾ ਸੈਨਾ ਮੁਹਾਲੀ ਅਤੇ ਸ੍ਰੀ ਦੀਪਕ ਜੈਨ ਨੂੰ ਮੁੜ ਜ਼ਿਲ੍ਹਾ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ ਮੁਹਾਲੀ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੀ ਸਥਾਨਕ ਇਕਾਈ ਮੁਹਾਲੀ ਨੇ ਵੀ ਅਜਿਹਾ ਮਤਾ ਪਾਸ ਕਰਕੇ ਪਾਰਟੀ ਦੇ ਕੌਮੀ ਪ੍ਰਧਾਨ ਕੋਲ ਮੰਗ ਕੀਤੀ ਸੀ।
