ਸ਼ਿਵ ਸੈਨਾ ਹਿੰਦੁਸਤਾਨ ਦੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਦੇਵੇਂਦਰ ਭਗੋਰੀਆ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੀ ਵਲੋ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਹੋਣਗੇ। ਇਸੇ ਤਰ੍ਹਾਂ ਚੰਡੀਗੜ੍ਹ ਲੋਕ ਸਭਾ ਸੀਟ ਤੋਂ ਐਡਵੋਕੇਟ ਭੁਪਿੰਦਰ ਸਿੰਘ ਭਾਰਦਵਾਜ (ਸੁਪਰੀਮ ਕੋਰਟ) ਜਿਨ੍ਹਾਂ ਨੇ ਮੁੰਬਈ ਵਿੱਚ ਦੇਸ਼ ਵਿਰੋਧੀ ਪਾਕਿਸਤਾਨ ਪੱਖੀ ਅੱਤਵਾਦੀ ਦਾਊਦ ਦੀ ਜਾਇਦਾਦ ਖਰੀਦਣ ਦੀ ਹਿੰਮਤ ਦਿਖਾਈ ਸੀ, ਉਹ ਚੰਡੀਗੜ੍ਹ ਲੋਕ ਸਭਾ ਚੋਣਾਂ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਹੋਣਗੇ। ਅਜਿਹੀ ਘੋਸ਼ਣਾ ਅੱਜ ਸ੍ਰੀ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਨੇ ਪਟਿਆਲਾ ਵਿੱਚ ਇੱਕ ਪ੍ਰੈਸ ਨੋਟ ਜਾਰੀ ਕਰਕੇ ਕੀਤੀ।
