ਅੱਜ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਜੀ ਦੇ ਆਦੇਸ਼ਾਂ ਅਨੁਸਾਰ ਸ਼ਿਵ ਸੇਨਾ ਹਿੰਦੁਸਤਾਨ ਦੇ ਸੀਨੀਅਰ ਅਹੂਦੇਦਾਰਾਂ ਦਾ ਇੱਕ ਗਰੁੱਪ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਜੀ ਪੰਜਾਬ ਪ੍ਰਧਾਨ ਵਪਾਰ ਸੇਨਾ ਸ਼ਿਵ ਸੇਨਾ ਹਿੰਦੁਸਤਾਨ ਦੀ ਅਗਵਾਈ ਹੇਠ ਮਥੁਰਾ ਕਲੋਨੀ ਨਿਵਾਸੀਆਂ ਨੂੰ ਨਾਲ ਲੈ ਕੇ ਕਮਿਸ਼ਨਰ ਅਦਿੱਤਯਾ ਡੇਚਲਵਾਲ (IAS ਅਫ਼ਸਰ) ਨੁੰ ਕਾਰਪੋਰੇਸ਼ਨ ਪਟਿਆਲਾ ਵਿਖੇ ਮਿਲੀਆ ਜਿੱਥੇ ਮਥੁਰਾ ਕਲੋਨੀ ਵਿਖੇ ਸਿਵਰੇਜ ਜਾਮ ਦੀ ਸਮੱਸਿਆ ਲਈ ਅਤੇ ਕੈਲਾਸ਼ ਨਗਰ ਸਫਾਵਾਦੀ ਗੇਟ ਵਿਖੇ ਸਟਰੀਟ ਲਾਈਟਾਂ ਬੰਦ ਪਈਆਂ ਹਨ ਦੀ ਸਮੱਸਿਆ ਤੋਂ ਜਾਨੂ ਕਰਵਾਇਆ ਗਿਆ ਜਿੱਥੇ ਕਮਿਸ਼ਨਰ ਅਦਿੱਤਯਾ ਡੇਚਲਵਾਲ (IAS ਅਫ਼ਸਰ) ਜੀ ਨੇ ਸ਼ਿਵ ਸੇਨਾ ਹਿੰਦੁਸਤਾਨ ਦੇ ਅਹੂਦੇਦਾਰਾਂ ਦੀ ਮੌਜੂਦਗੀ ਵਿੱਚ ਬਹੁਤ ਹੀ ਧਿਆਨ ਨਾਲ ਮਥੁਰਾ ਕਲੋਨੀ ਅਤੇ ਕੈਲਾਸ਼ ਨਗਰ ਨਿਵਾਸਿਆਂ ਦੀ ਗੱਲ ਨੂੰ ਸੁਣਿਆ ਤੇ ਮਥੁਰਾ ਕਲੋਨੀ ਨਿਵਾਸੀਆਂ ਨੇ ਦੱਸਿਆ ਕਿ ਸਿਵਰੇਜ ਬੰਦ ਪਏ ਹਨ ਤੇ ਸੀਵਰੇਜ ਦਾ ਗੰਦਾ ਪਾਣੀ ਗਲੀਆਂ ਦੇ ਵਿੱਚ ਫੈਲਿਆ ਹੋਇਆ ਹੈ ਜਿਸ ਕਾਰਨ ਇਲਾਕਾ ਨਿਵਾਸੀਆਂ ਨੂੰ ਆਉਣ ਜਾਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਹੁਤ ਗੰਦੀ ਬਦਬੂ ਮਾਰ ਰਹੀ ਹੈ ਤੇ ਬਿਮਾਰੀ ਦਾ ਖਤਰਾ ਵਧ ਗਿਆ ਹੈ ਅਤੇ ਕੈਲਾਸ਼ ਨਗਰ ਨਿਵਾਸੀਆਂ ਨੇ ਦੱਸਿਆ ਕੀ ਕੈਲਾਸ਼ ਨਗਰ ਸਫਾਵਾਦੀ ਗੇਟ ਵਿਖੇ ਸਟਰੀਟ ਲਾਈਟਾਂ ਬੰਦ ਪਈਆਂ ਹਨ ਜਿਸ ਕਾਰਨ ਰਾਤ ਨੂੰ ਹਨੇਰੇ ਵਿੱਚ ਆਣ ਜਾਣ ਲਈ ਲੋਕਾਂ ਨੂੰ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਮਿਸ਼ਨਰ ਅਦਿੱਤਯਾ ਡੇਚਲਵਾਲ (IAS ਅਫ਼ਸਰ) ਨੇ ਕ੍ਰਿਸ਼ਨ ਕੁਮਾਰ ਗਾਾਬਾ ਜੀ ਪੰਜਾਬ ਪ੍ਰਧਾਨ ਵਪਾਰ ਸੇਨਾ ਸ਼ਿਵ ਸੇਨਾ ਹਿੰਦੁਸਤਾਨ ਦੀ ਅਗਵਾਈ ਹੇਠ ਮਥੁਰਾ ਕਲੋਨੀ ਨਿਵਾਸੀਆਂ ਸਾਰੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ ਤੇ ਅਧਿਕਾਰੀ ਰਾਜਪਾਲ ਐਕਸੀਅਨ ਨੂੰ ਬੁਲਾ ਕੇ ਇਸ ਸਮੱਸਿਆ ਦਾ ਹੱਲ ਤੁਰੰਤ ਕਰਵਾਉਣ ਲਈ ਕਿਹਾ ਜਿੱਥੇ ਉਹਨਾਂ ਨੇ ਸ਼ਿਵ ਸੇਨਾ ਹਿੰਦੁਸਤਾਨ ਤੇ ਮਥੁਰਾ ਕਲੋਨੀ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਸਟਰੀਟ ਲਾਈਟਾਂ ਤਾਂ ਅੱਜ ਸ਼ਾਮ ਤੱਕ ਚਾਲੂ ਕਰਵਾ ਦਿੱਤੀਆਂ ਜਾਣਗੀਆਂ ਤੇ ਸੀਵਰੇਜ ਦੀ ਜਿਹੜੀ ਸਮੱਸਿਆ ਹੈ ਦੋ ਜਾਂ ਤਿੰਨ ਦਿਨਾਂ ਦੇ ਅੰਦਰ ਅੰਦਰ ਹੱਲ ਕਰ ਦਿੱਤੀ ਜਾਵੇਗੀ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਮਾਕਾਂਤ ਪਾਂਡੇ ਸੀਨੀਅਰ ਉਪ ਪ੍ਰਧਾਨ ਪੰਜਾਬ ਸ਼ਿਵ ਸੇਨਾ ਹਿੰਦੁਸਤਾਨ, ਹਿਤੇਸ਼ ਭਾਰਤਵਾਜ ਰਿੰਕੂ ਪੰਜਾਬ ਪ੍ਰਧਾਨ ਆਈਟੀ ਸੈਲ ਸ਼ਿਵ ਸੇਨਾ ਹਿੰਦੁਸਤਾਨ, ਸਾਹਿਲ ਗੋਇਲ, ਅਸ਼ੋਕ ਆਨੰਦ ਜਿਲਾ ਪ੍ਰਧਾਨ ਵਪਾਰ ਸੇਨਾ ਸ਼ਿਵ ਸੇਨਾ ਹਿੰਦੁਸਤਾਨ, ਭੋਲਾ ਸ਼ਰਮਾ ਪਟਿਆਲਾ ਸ਼ਹਿਰੀ ਪ੍ਰਧਾਨ ਸ਼ਿਵ ਸੇਨਾ ਹਿੰਦੁਸਤਾਨ, ਅਸ਼ਵਨੀ ਅਨੇਜਾ ਪਟਿਆਲਾ ਸ਼ਹਿਰੀ ਪ੍ਰਧਾਨ ਵਪਾਰ ਸੈਨਾ ਸ਼ਿਵ ਸੇਨਾ ਹਿੰਦੁਸਤਾਨ, ਰਾਕੇਸ਼ ਕੁਮਾਰ ਉਪ ਪ੍ਰਧਾਨ ਜ਼ਿਲਾ ਪਟਿਆਲਾ ਸ਼ਿਵ ਸੇਨਾ ਹਿੰਦੁਸਤਾਨ, ਮਥੁਰਾ ਕਲੋਨੀ ਤੇ ਕੈਲਾਸ਼ ਨਗਰ ਨਿਵਾਸੀ ਚੰਦਨ ਬਾਵਾ, ਬ੍ਰਿਜੇਸ਼ ਮਿਸ਼ਰਾ, ਦੀਪਕ, ਮੋਨਾ ਜੀ ,ਹਰੀ ਰਾਮ, ਵਿਜੇ ਕੁਮਾਰ ਅਤੇ ਹੋਰ ਸ਼ਿਵ ਸੇਨਾ ਹਿੰਦੁਸਤਾਨ ਨੇਤਾ ਤੇ ਇਲਾਕਾ ਨਿਵਾਸੀ ਹਾਜ਼ਰ ਰਹੇ।
