ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਉਮੀਦਵਾਰ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਜੀ ਦਾ ਚੋਣ ਪ੍ਰਚਾਰ ਪਟਿਆਲਾ ਦੇ ਤ੍ਰਿਪੜੀ ਖੇਤਰ ਵਿੱਚ ਜਿੱਥੇ ਬਹੁ-ਗਿਣਤੀ ਭਵਲਪੁਰ ਭਾਈਚਾਰੇ ਦੇ ਲੋਕ ਰਹਿੰਦੇ ਹਨ, ਸ਼੍ਰੀ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਦੀ ਅਗਵਾਈ ਵਿੱਚ ਪਾਰਟੀ ਦੇ ਸੀਨੀਅਰ ਆਗੂਆਂ ਨੇ ਪੈਦਲ ਯਾਤਰਾ ਕੀਤੀ ਅਤੇ ਸ਼ਿਵ ਸੈਨਾ ਹਿੰਦੁਸਤਾਨ ਨੇ ਚੋਣ ਪ੍ਰਚਾਰ ਕੀਤਾ। ਇਸ ਚੋਣ ਪ੍ਰਚਾਰ ਵਿੱਚ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਬਜ਼ਾਰਾਂ ਵਿੱਚ ਹਾਜ਼ਰੀ ਭਰਦੇ ਹੋਏ ਕ੍ਰਿਸ਼ਨ ਕੁਮਾਰ ਗਾਬਾ ਅਤੇ ਸ਼੍ਰੀ ਪਵਨ ਗੁਪਤਾ ਜੀ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਵਾਰ ਰਵਾਇਤੀ ਵੱਡੀਆਂ ਪਾਰਟੀਆਂ ਨੂੰ ਬਾਈਪਾਸ ਕਰਕੇ ਸੱਚੇ ਸ਼੍ਰੀ ਰਾਮ ਭਗਤਾਂ ਦੀ ਚੋਣ ਕੀਤੀ ਜਾਵੇਗੀ। ਉਹ ਰਾਮ ਭਗਤ ਨਹੀਂ ਜੋ ਪਹਿਲਾਂ ਉਸ ਪਾਰਟੀ ਵਿੱਚ ਰਹੇ, ਜਿਹੜੀ ਪਾਰਟੀ ਭਗਵਾਨ ਸ਼੍ਰੀ ਰਾਮ ਜੀ ਦੀ ਹੋਂਦ ‘ਤੇ ਸਵਾਲ ਉਠਾਉਂਦੀ ਰਹੀ ਹੈ, ਹੁਣ ਜਦੋਂ ਸ਼੍ਰੀ ਰਾਮ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਦੇਸ਼ ਦਾ ਮਾਹੌਲ ਰਾਮ ਪੱਖੀ ਹੋ ਗਿਆ ਹੈ, ਤਾਂ ਇਸ ਦਾ ਫਾਇਦਾ ਉਠਾਉਂਦੇ ਹੋਏ ਸੱਤਾ ਵਿਚ ਬਣੇ ਰਹਿਣ ਲਈ ਉਹ ਹੁਣ ਸ਼੍ਰੀ ਰਾਮ ਦੇ ਨਾਮ ਦਾ ਸਹਾਰਾ ਲੈ ਰਹੇ ਹਨ। ਇਸ ਮੌਕੇ ਡਾ ਭਾਈ ਪਰਮਜੀਤ ਸਿੰਘ ਜੋ ਕਿ ਸੰਘ ਪਿਛੋਕੜ ਵਾਲੇ ਭਾਜਪਾ ਆਗੂ ਹਨ ਅਤੇ ਹੁਣ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਜੀ ਦੇ ਨਾਲ ਚੋਣ ਪ੍ਰਚਾਰ ਵਿੱਚ ਖੁੱਲ ਕੇ ਸਰਗਰਮ ਹਨ, ਨੇ ਕਿਹਾ ਕਿ ਜਿਹੜੇ ਪਟਿਆਲੇ ‘ਚ ਵਿਕਾਸ ਨਹੀਂ ਕਰ ਸਕੇ ਕੇਵਲ ਸਿਰਫ ਸੱਤਾ ਦੀ ਮਲਾਈ ਖਾਂਦੇ ਰਹੇ। ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣਾ ਜ਼ਰੂਰੀ ਹੈ।

ਪਾਰਟੀ ਦੇ ਉਮੀਦਵਾਰ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਅਤੇ ਸ਼੍ਰੀ ਪਵਨ ਗੁਪਤਾ ਨੇ ਤ੍ਰਿਪੜੀ ਵਿੱਚ ਆਮ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਅਸੀਂ ਜਿੱਤੇ ਜਾਂ ਹਾਰੇ, ਅਸੀਂ ਹਰ ਹਾਲਤ ਵਿੱਚ ਸਮਾਜ ਸੇਵਾ ਵਿੱਚ ਅੱਗੇ ਹਾਂ ਅਤੇ ਅੱਗੇ ਰਹਾਂਗੇ। ਜੇਕਰ ਸਾਨੂੰ ਤੁਹਾਡੇ ਵਿਸ਼ਵਾਸ ਦਾ ਵੋਟ ਮਿਲਿਆ ਤਾਂ ਅਸੀਂ ਅੱਗੇ ਰਹਾਂਗੇ ਪੰਜਾਬ ਅਤੇ ਪਟਿਆਲਾ ਦੇ ਵਿਕਾਸ ਲਈ ਲੋਕ ਸਭਾ ਵਿੱਚ ਪੂਰੀ ਤਾਕਤ ਨਾਲ ਕੰਮ ਕਰਾਂਗੇ। ਇਸ ਵਾਰ ਪਾਰਟੀਆਂ ਬਦਲਣ ਵਾਲਿਆਂ ਨੂੰ ਹਰਾ ਕੇ ਆਮ ਜਨਤਾ ਇਹਨਾਂ ਨੂੰ ਚੰਗਾ ਸਬਕ ਦੇਣਾ ਚਾਹੀਦਾ ਹੈ।
ਸ਼੍ਰੀ ਪਵਨ ਗੁਪਤਾ ਜੀ, ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਪਾਰਟੀ ਦੇ ਉਮੀਦਵਾਰ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਨੇ ਸਾਂਝੇ ਤੌਰ ‘ਤੇ ਸਾਰੇ ਵਪਾਰੀ ਭਰਾਵਾਂ ਦਾ ਤ੍ਰਿਪੜੀ ਵਿੱਚ ਆਮ ਜਨਤਾ ਵੱਲੋਂ ਮਿਲੇ ਸਹਿਯੋਗ ਅਤੇ ਸਵਾਗਤ ਲਈ ਧੰਨਵਾਦ ਕੀਤਾ। ਇਸ ਪ੍ਰਚਾਰ ਯਾਤਰਾ ਵਿੱਚ ਪਾਰਟੀ ਦੇ ਉਘੇ ਨੇਤਾਵਾਂ ਦੇ ਵਿੱਚੋਂ ਸ੍ਰੀਮਤੀ ਸਵਰਾਜ ਘੁੰਮਣ ਭਾਟੀਆ ਜੀ ਸ੍ਰੀਮਤੀ ਕਾਂਤਾ ਬਾਂਸਲ ਸ੍ਰੀ ਰਵਿੰਦਰ ਸਿੰਘਲਾ ਸ੍ਰੀ ਸ਼ਮਾ ਕਾਂਤ ਪਾਂਡੇ, ਐਡਵੋਕੇਟ ਪੰਕਜ ਗੌੜ, ਸ੍ਰੀ ਹਿਤੇਸ ਰਿੰਕੂ, ਸ੍ਰੀ ਰਾਕੇਸ਼ ਕੁਮਾਰ ਸ੍ਰੀ ਨੰਦ ਲਾਲ ਸ੍ਰੀ ਹੇਮ ਰਾਜ ਗੋਇਲ ਅਤੇ ਹੋਰ ਸੈਂਕੜੇ ਦੀ ਸੰਖਿਆ ਦੇ ਵਿੱਚ ਪਾਰਟੀ ਦੇ ਵਰਕਰ ਮੌਜੂਦ ਰਹੇ।