ਪੰਜਾਬ ਤੋਂ ਕੇਂਦਰ ਸਰਕਾਰ ਵਿੱਚ ਲੁਧਿਆਣਾ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੀ ਹਾਰ ਤੋਂ ਬਾਅਦ ਨਵੇਂ ਕੈਬਿਨੇਟ ਮੰਤਰੀ ਬਣੇ ਸਰਦਾਰ ਰਵਨੀਤ ਸਿੰਘ ਬਿੱਟੂ ਵੱਲੋਂ ਕੱਲ੍ਹ ਆਪਣੀ ਪਹਿਲੀ ਪੰਜਾਬ ਫੇਰੀ ਦੌਰਾਨ ਲੁਧਿਆਣਾ ਵਿੱਚ ਖਾਲਿਸਤਾਨੀਆਂ ਅੱਤਵਾਦੀਆਂ ਦੀ ਰਿਹਾਈ ਦੇ ਮਾਮਲੇ ਵਿੱਚ ਦਿੱਤਾ ਗਿਆ ਯੂ-ਟਰਨ ਵਾਲਾ ਬਿਆਨ ਉਸਦੇ ਇਸ ਯੂ-ਟਰਨ ਵਾਲੇ ਬਿਆਨ ਨੇ ਪੰਜਾਬ ਦੀਆਂ ਸਾਰੀਆਂ ਰਾਸ਼ਟਰਵਾਦੀ ਤਾਕਤਾਂ ਅਤੇ ਪੰਜਾਬ ਦੇ 45% ਹਿੰਦੂਆਂ ਨੂੰ ਡੂੰਘਾ ਝੰਜੋੜ ਕੇ ਰੱਖ ਦਿੱਤਾ ਹੈ ਕਿਉਂਕਿ ਰਵਨੀਤ ਸਿੰਘ ਬਿੱਟੂ ਨੇ ਹਮੇਸ਼ਾ ਆਪਣੇ ਦਾਦਾ ਅਮਰ ਸ਼ਹੀਦ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ ਕੀਤਾ ਹੈ ਕਿਹਾ ਕਰਦਾ ਸੀ ਕਿ ਬੇਗੁਨਾਹਾਂ ਨੂੰ ਮਾਰਨ ਵਾਲੇ ਖਾਲਿਸਤਾਨੀ ਅੱਤਵਾਦੀਆਂ ਨੂੰ ਮੈਂ ਕਿਸੇ ਵੀ ਹਾਲਤ ਵਿੱਚ ਬੰਦੀ ਸਿੰਘ ਨਹੀਂ ਮੰਨਦਾ ਅਤੇ ਕਿਸੇ ਵੀ ਹਾਲਤ ਵਿੱਚ ਉਨ੍ਹਾਂ ਦੀ ਰਿਹਾਈ ਨਹੀਂ ਹੋਣ ਦਿਆਂਗਾ। ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਬਣਨ ਦੀ ਲਾਲਸਾ ਨਾਲ ਆਪਣੇ ਦਾਦਾ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਆਪਣੇ ਸਿਆਸੀ ਇੱਛਾ ਦੀ ਪੂਰਤੀ ਲਈ ਰੋਲਣ ਦਾ ਕੰਮ ਕਰ ਰਿਹਾ ਹੈ। ਦਰਅਸਲ, ਆਪਣੀ ਪਹਿਲੀ ਪੰਜਾਬ ਫੇਰੀ ਦੌਰਾਨ ਜਿੱਥੇ ਉਨ੍ਹਾਂ ਨੂੰ 35,000 ਅੱਤਵਾਦ ਪ੍ਰਭਾਵਿਤ ਹਿੰਦੂਆਂ ਦੇ ਜ਼ਖਮਾਂ ਨੂੰ ਭਰਨਾ ਚਾਹੀਦਾ ਸੀ ਅਤੇ 781 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਵਾਉਣ ਲਈ ਉਪਰਾਲੇ ਕਰਨੇ ਚਾਹੀਦੇ ਸੀ ਜੋ ਪ੍ਰਧਾਨ ਮੰਤਰੀ ਮੋਦੀ ਦੇ ਟੇਬਲ ‘ਤੇ ਅਜੇ ਵੀ 10 ਸਾਲਾਂ ਤੋਂ ਰੁਲ ਰਹੀ ਹੈ, ਉਹ ਪੰਜਾਬ ਆਏ ਅਤੇ ਪੰਜਾਬ ਦੇ , ਅੱਤਵਾਦ ਤੋਂ ਪੀੜਤ ਹਿੰਦੂਆਂ ਦੀ ਗੱਲ ਨਹੀਂ ਕੀਤੀ, ਰਾਸ਼ਟਰਵਾਦੀ ਤਾਕਤਾਂ ਨੂੰ ਮਜ਼ਬੂਤ ਕਰਨ ਦੀ ਗੱਲ ਨਹੀਂ ਕੀਤੀ, ਕਿਸੇ ਅੱਤਵਾਦ ਪੀੜਤਾਂ ਦੇ ਘਰ ਜਾਣ ਦੀ ਗੱਲ ਨਹੀਂ ਕੀਤੀ, ਪਰ ਪੰਜਾਬ ਦੇ ਪਹਿਲੇ ਫੇਰੀ ਦੌਰਾਨ ਉਨਾਂ ਦੇ ਘਰ ਜਾਣ ਦੀ ਗੱਲ ਕੀਤੀ ਜਿਹੜੇ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਸਨ ਅਤੇ ਦੇਸ਼ ਦੇ ਖਿਲਾਫ ਕੰਮ ਕਰ ਰਹੇ ਸਨ, ਉਹ ਅਮ੍ਰਿਤਪਾਲ ਸਿੰਘ ਦੇ ਘਰ ਜਾਣ ਦੀ ਗੱਲ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਪੰਜਾਬ ਦੇ ਰਾਸ਼ਟਰਵਾਦੀ ਲੋਕ ਅਤੇ ਖਾਸ ਕਰਕੇ ਪੰਜਾਬ ਦਾ ਹਿੰਦੂ ਭਾਈਚਾਰਾ ਇਹ ਸੋਚਣ ਲਈ ਮਜਬੂਰ ਹੈ ਕਿ ਕੀ ਰਵਨੀਤ ਸਿੰਘ ਬਿੱਟੂ ਭਾਜਪਾ ਦਾ ਨੁਮਾਇੰਦਾ ਹੈ ਜਾਂ ਕਿਸੇ ਦੇਸ਼ ਵਿਰੋਧੀ ਵੱਖਵਾਦੀ ਪਾਰਟੀ ਦਾ?
ਕਿਉਂਕਿ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਸਰਦਾਰ ਰਵਨੀਤ ਸਿੰਘ ਬਿੱਟੂ ਦੇ ਚੋਣ ਪ੍ਰਚਾਰ ਦੌਰਾਨ ਲੁਧਿਆਣੇ ਆਉਂਦੇ ਹਨ ਅਤੇ ਜਨਤਕ ਤੌਰ ‘ਤੇ ਇਹ ਐਲਾਨ ਕਰਦੇ ਹਨ ਕਿ ਬੰਦੀ ਸਿੰਘ ਕਹੇ ਜਾਣ ਵਾਲੇ ਕਿਸੇ ਵੀ ਵੱਖਵਾਦੀ ਖਾਲਿਸਤਾਨੀ ਅੱਤਵਾਦੀ ਨੂੰ ਉਦੋਂ ਤੱਕ ਰਿਹਾਅ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਆਪਣੇ ਕੀਤੇ ਗਏ ਜੁਰਮਾਂ ਲਈ ਉਹ ਅਫਸੋਸ ਨਹੀਂ ਕਰੇਗਾ, ਪਛਤਾਵਾ ਨਹੀਂ ਪ੍ਰਗਟ ਕਰੇਗਾ ਅਤੇ ਉਹ ਦੇਸ਼ ਦੇ ਸੰਵਿਧਾਨ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਨਹੀਂ ਕਰੇਗਾ।
ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਸ਼੍ਰੀ ਰਵਨੀਤ ਸਿੰਘ ਬਿੱਟੂ ਜੋ ਕਿ ਨਵ-ਨਿਯੁਕਤ ਕੇਂਦਰੀ ਰਾਜ ਮੰਤਰੀ ਬਣੇ ਹਨ, ਖੁੱਲ ਕੇ ਅੱਤਵਾਦੀਆਂ ਵੱਖਵਾਦੀਆਂ ਦੀ ਰਿਹਾਈ ਲਈ ਸਟੈਂਡ ਲੈ ਰਹੇ ਹਨ ਅਤੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਪਹਿਲਾਂ ਹੀ ਅੱਤਵਾਦੀਆਂ ਦੀ ਰਿਹਾਈ ਦੀ ਸੰਭਾਵਨਾ ਤੋਂ ਇਨਕਾਰ ਕਰ ਚੁੱਕੇ ਹਨ। ਕਿਸੇ ਵੀ ਵੱਖਵਾਦੀ ਨੂੰ ਰਿਹਾ ਨਹੀ ਕੀਤਾ ਜਾਵੇਗਾ ।
ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਸ੍ਰੀ ਰਵਨੀਤ ਸਿੰਘ ਬਿੱਟੂ ਨੂੰ ਜਨਤਕ ਤੌਰ ’ਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਆਪਣੇ ਸਟੈਂਡ ’ਤੇ ਮੁੜ ਵਿਚਾਰ ਨਾ ਕੀਤਾ ਤਾਂ ਪੰਜਾਬ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਉਨ੍ਹਾਂ ਦੇ ਸਟੈਂਡ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ ਅਤੇ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ ਹੋਰ ਮਜ਼ਬੂਤੀ ਨਾਲ ਲੜਨਗੇ ਪਰ ਉਨ੍ਹਾਂ ਨੇ ਆਪਣੇ ਤਾਜ਼ਾ ਬਿਆਨਾਂ ਕਾਰਨ ਪੰਜਾਬ ਦੀਆਂ ਰਾਸ਼ਟਰਵਾਦੀ ਤਾਕਤਾਂ ਅਤੇ ਪੰਜਾਬ ਦੇ 45% ਹਿੰਦੂਆਂ ਦੀ ਕੁਰਬਾਨੀ ਨੂੰ ਵੀ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦੇ ਬਿਆਨਾਂ ਨਾਲ ਨਿਰਾਸ਼ਾ ਹੋਈ ਹੈ। ਜੇਕਰ ਰਵਨੀਤ ਸਿੰਘ ਬਿੱਟੂ ਦਾ ਸਟੈਂਡ ਇਹੀ ਰਿਹਾ ਤਾਂ ਭਾਜਪਾ ਪੰਜਾਬ ਵਿੱਚ ਆਪਣਾ ਜਨ ਆਧਾਰ ਗੁਆ ਦੇਵੇਗੀ।