ਸ਼ਿਵ ਸੈਨਾ ਹਿੰਦੁਸਤਾਨ ਨੇ ਕੈਨੇਡਾ ਵਿੱਚ ਖਾਲਿਸਤਾਨੀ ਅੱਤਵਾਦੀ ਸਮਰਥਕਾਂ ਵੱਲੋਂ ਹਿੰਦੂ ਮੰਦਰ ਵਿੱਚ ਸ਼ਰਧਾਲੂਆਂ ‘ਤੇ ਕੀਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਮੰਦਰ ‘ਤੇ ਹੋਏ ਹਮਲੇ ਨੇ ਹਿੰਦੂ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਅਜਿਹੀ ਘਟਨਾ ਨੂੰ ਅੰਜਾਮ ਦੇ ਕੇ ਖਾਲਿਸਤਾਨੀ ਅੱਤਵਾਦੀ ਸਮਰਥਕਾਂ ਨੇ ਆਪਣੀਆਂ ਸੀਮਾਵਾਂ ਦੀ ਉਲੰਘਣਾ ਕੀਤੀ ਹੈ ਅਤੇ ਆਉਣ ਵਾਲੇ ਸਮੇਂ ‘ਚ ਇਸ ਦੇ ਭਿਆਨਕ ਸਿੱਟੇ ਨਿਕਲ ਸਕਦੇ ਹਨ।
ਜਿਸ ਤਰ੍ਹਾਂ ਕੈਨੇਡੀਅਨ ਸਰਕਾਰ ਅਤੇ ਕੈਨੇਡੀਅਨ ਪੁਲਿਸ ਇਸ ਸਾਰੀ ਘਟਨਾ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ, ਉਸ ਨਾਲ ਕੈਨੇਡੀਅਨ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਕੈਨੇਡਾ ਵਿਚ ਹਿੰਦੂ ਮੰਦਰਾਂ ਅਤੇ ਹਿੰਦੂ ਸ਼ਰਧਾਲੂਆਂ ‘ਤੇ ਹਮਲੇ ਕਰਨ ਵਾਲੇ ਖਾਲਿਸਤਾਨੀ ਅੱਤਵਾਦੀ ਸਮਰਥਕਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਭਾਰਤੀ ਨਾਗਰਿਕਤਾ ਅਤੇ ਉਨ੍ਹਾਂ ਦੇ ਭਾਰਤੀ ਪਾਸਪੋਰਟ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਜਾਣ ਅਤੇ ਅਜਿਹੇ ਖਾਲਿਸਤਾਨੀ ਅੱਤਵਾਦੀ ਗੁੰਡਿਆਂ ਖਿਲਾਫ ਸਖਤ ਕਾਰਵਾਈ ਨਾ ਕਰਨ ‘ਤੇ ਕੈਨੇਡੀਅਨ ਸਰਕਾਰ ਨੂੰ ਜਵਾਬਦੇਹ ਬਣਾਇਆ ਜਾਵੇ। ਭਾਰਤ ਸਰਕਾਰ ਵੱਲੋਂ ਇਨ੍ਹਾਂ ਖ਼ਿਲਾਫ਼ ਕੌਮਾਂਤਰੀ ਪੱਧਰ ’ਤੇ ਕਾਰਵਾਈ ਕਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ। ਅਜਿਹੇ ਖਾਲਿਸਤਾਨੀ ਅੱਤਵਾਦੀ ਸਮਰਥਕਾਂ ਦੀਆਂ ਜੱਦੀ ਜਾਇਦਾਦਾਂ ਭਾਰਤ ਵਿੱਚ ਜ਼ਬਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਸ਼ਿਵ ਸੈਨਾ ਹਿੰਦੁਸਤਾਨ, ਹਿੰਦੁਸਤਾਨ ਵਿੱਚ ਵਸਦੇ ਸਮੂਹ ਸਿੱਖ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੀ ਹੈ ਕਿ ਮੰਦਿਰ ‘ਤੇ ਹਮਲਾ ਕਰਨ ਵਾਲੇ ਖਾਲਿਸਤਾਨੀ ਅੱਤਵਾਦੀਆਂ ਦੇ ਇਸ ਘਿਨਾਉਣੇ ਕਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਜਾਵੇ ਤਾਂ ਜੋ ਅਜਿਹੀਆਂ ਹਰਕਤਾਂ ਕਰਕੇ ਹਿੰਦੂ ਸਿੱਖਾਂ ਵਿੱਚ ਕੋਈ ਮੱਤਭੇਦ ਨਾ ਹੋ ਸਕੇ।
ਕੈਨੇਡਾ ਦੇ ਹਿੰਦੂਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ ਕਰਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਨੇ ਕਿਹਾ ਹੈ ਕਿ ਅਸੀਂ ਸਾਰੇ ਖਾਲਿਸਤਾਨੀ ਅੱਤਵਾਦੀ ਸਮਰਥਕਾਂ ਵੱਲੋਂ ਕੀਤੀ ਗਈ ਇਸ ਘਿਨਾਉਣੀ ਘਟਨਾ ਦੀ ਸਖ਼ਤ ਨਿਖੇਧੀ ਅਤੇ ਸਖ਼ਤ ਵਿਰੋਧ ਕਰਦੇ ਹਾਂ।