ਸ਼ਿਵ ਸੈਨਾ ਹਿੰਦੁਸਤਾਨ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਪਟਿਆਲਾ ਲੋਕ ਸਭਾ ਉਮੀਦਵਾਰ ਸ੍ਰੀ ਕ੍ਰਿਸ਼ਨ ਕੁਮਾਰ ਗਾਬਾ ਦੀ ਚੋਣ ਮੁਹਿੰਮ ਨੂੰ ਨਾਭਾ ਤੋਂ ਪਵਨ ਗੁਪਤਾ ਜੀ ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਦੀ ਅਗਵਾਈ ਦੇ ਵਿੱਚ ਕੀਤੀ ਜ਼ੋਰਦਾਰ ਸ਼ੁਰੂਆਤ…..ਚੋਣਾਂ ਨੂੰ ਲੈਕੇ ਕੀਤੀਆ ਗਈਆ ਮੀਟਿੰਗਾ….
ਨਾਭਾ 21 ਅਪ੍ਰੈਲ : ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਕੌਮੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਦੀ ਅਗਵਾਈ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਆਈਟੀ ਸੈਲ ਦੇ ਪ੍ਰਧਾਨ ਰਿੰਕੂ ਭਰਦਵਾਜ ਦੀ ਦੇਖ ਰੇਖ ਹੇਠ ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਸਾਂਝੇ ਉਮੀਦਵਾਰ ਸ਼੍ਰੀ ਕ੍ਰਿਸ਼ਨ ਕੁਮਾਰ ਗਾਬਾ ਜੀ ਦੀ ਲੋਕ ਸਭਾ ਪਟਿਆਲਾ ਦੀ ਚੋਣ ਪ੍ਰਚਾਰ ਦੀ ਮੁਹਿੰਮ ਦੀ ਜ਼ੋਰਦਾਰ ਸ਼ੁਰੂਆਤ ਕਰਦੇ ਹੋਏ ਨਾਭਾ ਵਿਖੇ ਪਹਿਲੀ ਮੀਟਿੰਗ ਗੋਬਿੰਦ ਨਗਰ ਜ਼ਿਲ੍ਾ ਮੀਤ ਪ੍ਰਧਾਨ ਨੰਦ ਲਾਲ ਤੇ ਸ਼੍ਰੀਮਤੀ ਬਿਮਲਾ ਦੇਵੀ ਮਹਿਲਾ ਸੈਨਾ ਪ੍ਰਧਾਨ ਨਾਭਾ ਜੀ ਦੇ ਘਰ ਵਿਖੇ ਰੱਖੀ ਗਈ। ਜਿਸ ਵਿੱਚ ਭਾਰੀ ਸੰਖਿਆ ਵਿੱਚ ਲੋਕ ਸ਼ਾਮਿਲ ਹੋਏ ਤੇ ਲੋਕਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਸ਼੍ਰੀ ਪਵਨ ਕੁਮਾਰ ਗੁਪਤਾ ਜੀ ਦੇ ਵਿਚਾਰ ਸੁਣ ਕੇ ਪਾਰਟੀ ਨੂੰ ਮਜਬੂਤ ਬਣਾਉਣ ਲਈ ਲੋਕਾਂ ਨੇ ਇੱਕ ਇੱਕ ਵੋਟ ਪਾਉਣ ਦਾ ਵਿਸ਼ਵਾਸ ਦਵਾਇਆ ਤੇ ਸ਼੍ਰੀ ਵਿਕਰਮ ਕੁਮਾਰ ਤੇ ਸ਼੍ਰੀਮਤੀ ਰਜਨੀ ਨੇ ਪਾਰਟੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨੂੰ ਜੁਆਇਨ ਕੀਤਾ। ਦੂਜੀ ਮੀਟਿੰਗ ਨਾਭਾ ਦੇ ਹਰੀਦਾਸ ਕਲੋਨੀ ਵਿਖੇ ਸਮਸ਼ੇਰ ਸਿੰਘ ਤੇ ਨਰਿੰਦਰ ਸਿੰਘ ਦੇ ਘਰ ਵਿਖੇ ਰੱਖੀ ਗਈ ਜਿਸ ਵਿੱਚ ਭਾਰੀ ਸੰਖਿਆ ਵਿੱਚ ਨੌਜਵਾਨ ਤੇ ਮਾਤਾਵਾਂ ਤੇ ਭਰਾਵਾ ਨੇ ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸ਼ਕਤੀ ਸੈਨਾ ਦੇ ਇਕੱਠ ਵਿੱਚ ਭਾਰੀ ਸੰਖਿਆ ਵਿੱਚ ਸ਼ਾਮਿਲ ਹੋਏ ਤੇ ਸ਼ਿਵ ਸੈਨਾ ਹਿੰਦੁਸਤਾਨ ਤੇ ਹਿੰਦੁਸਤਾਨ ਸਕ਼ਤੀ ਸਨ ਦੇ ਕੌਮੀ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਭਾਰੀ ਸੰਖਿਆ ਵਿੱਚ ਨੌਜਵਾਨਾਂ ਨੇ ਸ਼ਿਵ ਸੈਨਾ ਹਿੰਦੁਸਤਾਨ ਦਾ ਪੱਲਾ ਫੜਿਆ ਤੇ ਲੋਕ ਸਭਾ ਪਟਿਆਲਾ ਦੀ ਸੀਟ ਨੂੰ ਜਿਤਾਉਣ ਲਈ ਪੂਰਾ ਵਿਸ਼ਵਾਸ ਦਵਾਇਆ ਤੇ ਇਸ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਮਹਿਲਾ ਸੈਨਾ ਦੇ ਉੱਤਰ ਭਾਰਤ ਦੇ ਪ੍ਰਧਾਨ ਸ਼੍ਰੀਮਤੀ ਸਵਰਾਜ ਘੁੰਮਣ ਭਾਟੀਆ ਜੀ. ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਦੇ ਚੇਅਰਮੈਨ ਸ੍ਰੀ ਰਵਿੰਦਰ ਸਿੰਘਲਾ ਜੀ . ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸ਼ਮਾਕਾਂਤ ਪਾਂਡੇ ਜੀ . ਵਪਾਰ ਸੈਨਾ ਦੇ ਪੰਜਾਬ ਪ੍ਰਧਾਨ ਸ੍ਰੀ ਕ੍ਰਿਸ਼ਨ ਕੁਮਾਰ ਗਾਬਾ ਜੀ ਜੋ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਹਨ . ਸ੍ਰੀ ਅਮਰਜੀਤ ਬੰਟੀ ਨੇਤਾ ਸ਼ਿਵ ਸੈਨਾ ਹਿੰਦੁਸਤਾਨ ਤੇ ਆਈਟੀ ਸੈੱਲ ਜ਼ਿਲ੍ਾ ਇੰਚਾਰਜ ਤਰੁਣਪਾਲ ਸਿੰਘ ਕੋਲੀ ਜੀ . ਜ਼ਿਲ੍ਾ ਮੀਤ ਪ੍ਰਧਾਨ ਸ਼੍ਰੀ ਨੰਦ ਲਾਲ ਜੀ . ਮਹਿਲਾ ਸੈਨਾ ਨਾਭਾ ਦੇ ਪ੍ਰਧਾਨ ਸ੍ਰੀਮਤੀ ਬਿਮਲਾ ਦੇਵੀ ਜੀ . ਸ੍ਰੀ ਸਰਵਣ ਕੁਮਾਰ ਜੀ ਵਰਿਸ਼ਟ ਨੇਤਾ ਪਟਿਆਲਾ ਵੀ ਇਸ ਦੋਨਾਂ ਮੀਟਿੰਗਾਂ ਵਿੱਚ ਸ਼ਾਮਿਲ ਹੋਏ